Ajit Singh Bhamra

Ajit Singh Bhamra Poems

ਵਲੈਤੀ - ਭਾਬੀ

ਗਲੀ ਅਸਾਡੀ ਰੌਲਾ ਪੈ ਗਿਆ,
ਵਲੈਤੋਂ ਆਈ ਵਲੈਤੀ ਭਾਬੀ!
ਕਾਲੀ ਚੁਨੀ ਤਾਰਿਆਂ ਵਾਲੀ,
...

The Best Poem Of Ajit Singh Bhamra

Walaity Bhabhi

ਵਲੈਤੀ - ਭਾਬੀ

ਗਲੀ ਅਸਾਡੀ ਰੌਲਾ ਪੈ ਗਿਆ,
ਵਲੈਤੋਂ ਆਈ ਵਲੈਤੀ ਭਾਬੀ!
ਕਾਲੀ ਚੁਨੀ ਤਾਰਿਆਂ ਵਾਲੀ,
ਲਿਸ਼ਕੇ ਉਸਦਾ ਸੂਟ ਅਨਾਭੀ!
ਗੋਰੀਆਂ ਗੇਰੀਆਂ ਗਲਾਂ ਵਾਲੀ,
ਬੁਲ ਉਸਦੇ ਸੁਰਖ਼ ਗੁਲਾਬੀ!
ਨੀਲੀਆਂ ਅੱਖ਼ਾਂ ਵਾਲ ਸੁਨਿਹਰੀ,
ਚਹਿਕੇ ਜਿਵੇਂ ਕੋਈ ਮੁਰਗਾਬੀ!
ਕੋਈ ਉਸ ਨੂੰ ਫੁਲਝੜੀ ਕਹਿਂਦਾ,
ਕੋਈ ਆਖਦਾ ਹਾਏ ਮਤਾਬੀ!
ਤੋਰ ਉਸਦੀ ਮੇਮਾਂ ਵਰਗੀ, ਪਰ
ਨਖ਼ਰਾ ਉਸਦਾ ਨਿਰਾ ਪੰਜਾਬੀ!
ਵਿੰਡੌ ਵਿਚ ਬਹਿ ਕੇ ਪੀਪਲ ਵੇਖੇ,
ਬੁਕਾਂ ਪੜਨੀਆਂ ਉਸਦੀ ਹਾਬੀ!
ਹਰ ਗਲ ਪਿਛੋਂ ਓ.ਕੇ. ਕਹਿਦੀ,
ਕਹਿਦਾ ਜਿਵੇਂ ਹੇ ਕੋਈ ਸ਼ਰਾਬੀ!
ਗੁਡੀ ਵਾਂਗੂ ਨਾਚ ਦਿਖਾਵੇ,
ਹਿਨਾ ਜਦ ਵੀ ਦਿੰਦਾ ਚਾਬੀ!
ਅਜੀਤ ਜ਼ਰਾ ਤੂੰ ਬਚ ਕੇ ਲੰਘੀ,
ਹੋ ਨਾ ਜਾਏ ਕੋਈ ਖ਼ਰਾਬੀ!
ਗਲੀ ਅਸਾਡੀ ਰੋਲਾ ਪੈ ਗਿਆ,
ਵਲੈਤੌ ਆਈ ਵਲੋਤੀ ਭਾਬੀ!

ਅਜੀਤ ਸਿੰਘ ਭੰਮਰਾ
ਫਗਵਾੜਾ

Ajit Singh Bhamra Comments

Ajit Singh Bhamra Popularity

Ajit Singh Bhamra Popularity

Close
Error Success