ਜਿੰਮੇਵਾਰੀਆਂ ਓ Responsibilities Punjabi Poetry By Ranjot Singh Poem by Ranjot Singh Chahal

ਜਿੰਮੇਵਾਰੀਆਂ ਓ Responsibilities Punjabi Poetry By Ranjot Singh

*ਜਿੰਮੇਵਾਰੀਆਂ ਓ*

ਜ਼ਿੰਮੇਵਾਰੀਆਂ ਓ, ਜ਼ਿੰਮੇਵਾਰੀਆਂ ਓ
ਜਿਨ੍ਹਾਂ ਕਰ ਕੇ ਘਰਾਂ ਨੂੰ ਅਸੀਂ ਛੱਡਿਆ
ਜਿਨ੍ਹਾਂ ਕਰਕੇ ਘਰਾਂ ਨੂੰ ਅਸੀਂ ਵੰਡਿਆ

ਜ਼ਿੰਮੇਵਾਰੀਆਂ ਓ, ਜ਼ਿੰਮੇਵਾਰੀਆਂ ਓ
ਜਿਨ੍ਹਾਂ ਕਰਕੇ ਦਿਲਾਂ ਚ ਅਸੀਂ ਵੜ ਗਏ
ਜਿਨ੍ਹਾਂ ਕਰਕੇ ਮਿੱਟੀ ਦੀ ਜਾਨ ਬਣ ਗਏ

ਜ਼ਿੰਮੇਵਾਰੀਆਂ ਓ, ਜ਼ਿੰਮੇਵਾਰੀਆਂ ਓ
ਜਿਨ੍ਹਾਂ ਕਰਕੇ ਜ਼ਿੰਦ ਗਈ ਮੁਕ ਓਏ
ਜਿਨ੍ਹਾਂ ਕਰਕੇ ਪੱਤਣ ਗਈ ਸੁੱਕ ਓਏ

ਜ਼ਿੰਮੇਵਾਰੀਆਂ ਓ, ਜ਼ਿੰਮੇਵਾਰੀਆਂ ਓ
ਜਿਨ੍ਹਾਂ ਕਰਕੇ ਪਿਆਰ ਅਸੀਂ ਪਾ ਲਿਆ
ਜਿਨ੍ਹਾਂ ਕਰਕੇ ਪਿਆਰ ਵੀ ਹੰਢਾ ਲਿਆ

Wednesday, July 29, 2020
Topic(s) of this poem: life
COMMENTS OF THE POEM
Be the first one to comment on this poem!
READ THIS POEM IN OTHER LANGUAGES
Close
Error Success